




Total views : 161395






Total views : 161395ਅੰਮ੍ਰਿਤਸਰ, 15 ਜਨਵਰੀ -( ਡਾ. ਮਨਜੀਤ ਸਿੰਘ)-ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਉੱਤੇ ਅਮਲ ਕਰਦਿਆਂ ਹੋਇਆਂ ਅੱਜ ਜ਼ਿਲ੍ਹੇ ਅਤੇ ਸਬ ਡਵੀਜ਼ਨਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ 508 ਲੰਬਿਤ ਪਏ ਇੰਤਕਾਲ ਦਰਜ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਲੋਕਾਂ ਨੇ ਇਹਨਾਂ ਕੈਂਪਾਂ ਨੂੰ ਬਹੁਤ ਵਧੀਆ ਹੁੰਗਾਰਾ ਦਿੱਤਾ ਅਤੇ ਲੰਬਿਤ ਪਏ ਇੰਤਕਾਲ ਕਰਵਾਉਣ ਲਈ ਆਪਣੀਆਂ ਤਹਿਸੀਲਾਂ ਵਿੱਚ ਪਹੁੰਚੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਖੱਜਲ ਖ਼ੁਆਰੀ ਘਟਾਉਣ ਲਈ ਵਚਨਬੱਧ ਹੈ ਅਤੇ ਇਹ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੌਕੇ ਤੇ ਹੀ ਹੱਲ ਕੀਤਾ ਜਾ ਰਿਹਾ ਹੈ। ਲੰਬਿਤ ਪਏ ਇੰਤਕਾਲ ਦਰਜ ਕਰਨ ਦੀ ਮੁਹਿੰਮ ਦੀ ਸ਼ਲਾਘਾ ਕਰਦਿਆ ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੀਆਂ ਸੇਵਾਵਾਂ ਲੋਕਾਂ ਤੱਕ ਸੁਚਾਰੂ ਤਰੀਕੇ ਨਾਲ ਪਹੁੰਚਾਉਣ ਦੀ ਦਿਸ਼ਾ ਵਿੱਚ ਇਹ ਵੱਡੀ ਪੁਲਾਂਘ ਭਰੀ ਹੈ ਜੋ ਕਿ ਭਵਿੱਖ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਕੈਂਪ ਦੀ ਪ੍ਰਗਤੀ ਦਾ ਜੈ ਜੈ ਲੈਂਦੇ ਦੱਸਿਆ ਕਿ ਅੱਜ ਪੂਰੇ ਜਿਲੇ ਵਿੱਚ 508 ਇੰਤਕਾਲ ਦਰਜ ਕੀਤੇ ਗਏ ਹਨ ਜਿੰਨਾ ਵਿੱਚ ਜੰਡਿਆਲਾ ਗੁਰੂ ਵਿੱਚ 3, ਅੰਮ੍ਰਿਤਸਰ ਦੋ ਤਹਿਸੀਲ ਦੇ 134, ਅਟਾਰੀ ਵਿੱਚ 51, ਅਜਨਾਲਾ ਵਿੱਚ 14, ਰਮਦਾਸ ਵਿੱਚ 11, ਬਾਬਾ ਬਕਾਲਾ ਸਾਹਿਬ ਵਿੱਚ 59, ਬਿਆਸ ਵਿੱਚ 11, ਲੋਪੋਕੇ ਵਿੱਚ 37, ਰਾਜਾਸਾਂਸੀ ਵਿੱਚ 44, ਮਜੀਠਾ 144 ਇੰਤਕਾਲ ਦਰਜ ਹੋਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਕਾਨੂੰਨਗੋ ਵਲੋਂ 386 ਚਾਲਾਨ ਤਸਦੀਕ ਕੀਤੇ ਗਏ ਹਨ ਅਤੇ ਪਟਵਾਰੀਆਂ ਵਲੋਂ 149 ਇੰਦਰਾਜ ਦਰਜ ਕੀਤੇ ਹਨ ਅਤੇ ਸਬੰਧਤ ਤਹਿਸੀਲਦਾਰਾਂ ਵਲੋਂ 508 ਇੰਤਕਾਲਾਂ ਨੂੰ ਮੰਜੂਰ ਕੀਤਾ ਗਿਆ ਹੈ।







