ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਦਾ ਡੈਮ ਦੇ 32 ਕਰਮਚਾਰੀਆਂ ਬਹਾਲ ਹੋਣ ਤੇ ਕੀਤਾ ਧੰਨਵਾਦ

ਖ਼ਬਰ ਸ਼ੇਅਰ ਕਰੋ
048054
Total views : 161400

ਪਠਾਨਕੋਟ, 15 ਜਨਵਰੀ — ਬਹੁਤ ਖੁਸੀ ਦੀ ਗੱਲ ਹੈ ਕਿ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਦੇ 32 ਕਰਮਚਾਰੀ ਜਿਨ੍ਹਾਂ ਨੂੰ ਕੂਝ ਖਾਮੀਆਂ ਦੇ ਚਲਦਿਆਂ ਮੁਹੱਤਲ ਕੀਤਾ ਗਿਆ ਸੀ ਉਨ੍ਹਾਂ ਨੂੰ ਸਾਰੇ ਮਾਮਲੇ ਦੀ ਜਾਂਚ ਤੋਂ ਬਾਅਦ ਬਹਾਲ ਕੀਤਾ ਗਿਆ ਹੈ, ਮਾਘੀ ਦੇ ਪਵਿੱਤਰ ਮੋਕੇ ਤੇ ਉਨ੍ਹਾ ਵੱਲੋਂ ਇਨ੍ਹਾਂ 32 ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਅਪਣੇ ਦਫਤਰ ਵਿਖੇ ਕੀਤਾ ਗਿਆ। ਜਿਕਰਯੋਗ ਹੈ ਕਿ 32 ਕਰਮਚਾਰੀ ਜੋ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਵਿਖੇ ਫਿਰ ਤੋਂ ਬਹਾਲ ਕੀਤੇ ਗਏ ਹਨ ਉਨ੍ਹਾਂ ਦਾ ਇੱਕ ਸਿਸਟ ਮੰਡਲ ਅੱਜ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੂੰ ਮਿਲਣ ਲਈ ਆਇਆ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਹਾਜਰ ਸਰਵ੍ਰੀ ਜਸਵੰਤ ਸਿੰਘ ਸੰਧੂ, ਬਲਕਾਰ ਸਿੰਘ ਪਠਾਨੀਆਂ, ਗੁਰਪ੍ਰੀਤ, ਦਵਿੰਦਰ , ਮੋਹਣ ਸਿੰਘ, ਲਖਨੇਸ ਯੋਗੇਸ, ਨਰੇਸ , ਸੁਖਵਿੰਦਰ , ਦਵਿੰਦਰ,ਮਨਿੰਦਰ ਆਦਿ ਹਾਜਰ ਸਨ।
ਇਸ ਮੋਕੇ ਤੇ ਉਨ੍ਹਾਂ ਕਿਹਾ ਕਿ ਵਿਭਾਗੀ ਕੂਝ ਖਾਮੀਆਂ ਕਰਕੇ ਪਿਛਲੇ ਕਰੀਬ 9 ਮਹੀਨੇ ਪਹਿਲਾ ਉਨ੍ਹਾਂ ਨੂੰ ਨੋਕਰੀ ਤੋਂ ਕੱਢਿਆ ਗਿਆ ਸੀ ਅਤੇ ਅੱਜ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਮਿਲਿਆ ਹੈ ਅਤੇ 32 ਕਰਮਚਾਰੀਆਂ ਨੂੰ ਫਿਰ ਤੋਂ ਨੋਕਰੀ ਤੇ ਬਹਾਲ ਕੀਤਾ ਗਿਆ ਹੈ। ਉਨ੍ਹਾਂ ਇਸ ਮੋਕੇ ਤੇ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਇਨਸਾਫ ਦਿੱਤਾ ਹੈ ਅਤੇ ਅਸੀਂ 32 ਪਰਿਵਾਰ ਪੰਜਾਬ ਸਰਕਾਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ।