ਰੇਲਵੇ ਸਟੇਸ਼ਨ ‘ਤੇ ਡਿਜੀਟਲ ਇਨਫਰਮੇਸ਼ਨ ਸੈਂਟਰ ਸੰਗਤਾਂ ਦੀ ਸੇਵਾ ਵਿੱਚ ਹਮੇਸ਼ਾਂ ਤੱਤਪਰ- ਡਾ. ਵਿਜੇ ਸਤਬੀਰ ਸਿੰਘ

ਖ਼ਬਰ ਸ਼ੇਅਰ ਕਰੋ
035630
Total views : 131885

ਜੰਡਿਆਲਾ ਗੁਰੂ, 19 ਫ਼ਰਵਰੀ-(ਸ਼ਿੰਦਾ ਲਾਹੌਰੀਆ)- ਤਖ਼ਤ ਸੱਚਖੰਡ ਸਾਹਿਬ ਪਰੀਸਰ ਵਿਖੇ ਮੀਡੀਆ ਸੈਂਟਰ ਅਤੇ ਰੇਲਵੇ ਸਟੇਸ਼ਨ ‘ਤੇ ਡਿਜੀਟਲ ਇਨਫਰਮੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ ਮੀਡੀਆ ਸੈਂਟਰ ਦਾ ਉਦਘਾਟਨ ਸੱਚਖੰਡ ਪਰੀਸਰ ਵਿਖੇ ਮਾਨਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ, ਸਮੂਹ ਪੰਜ ਪਿਆਰੇ ਸਾਹਿਬਾਨ ਤੇ ਡਾ. ਵਿਜੇ ਸਤਬੀਰ ਸਿੰਘ ਜੀ ਮੁੱਖ ਪ੍ਰਬੰਧਕ ਗੁਰਦੁਆਰਾ ਬੋਰਡ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।

ਜਾਣਕਾਰੀ ਦਿੰਦਿਆ ਸ੍ਰ. ਠਾਨ ਸਿੰਘ ਬੁੰਗਈ ਸੁਪਰਡੈਂਟ ਸੱਚਖੰਡ ਬੋਰਡ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਨਵੇਂ ਵਧੀਆ ਕਿਸਮ ਦੇ ਕੈਮਰੇ ਤੇ ਹੋਰ ਆਧੁਨਿਕ ਤਕਨੀਕੀ ਉਪਕਰਣ ਲਗਾਏ ਗਏ ਹਨ, ਜਿਸ ਦੇ ਰਾਹੀਂ ਤਖ਼ਤ ਸੱਚਖੰਡ ਸਾਹਿਬ ਦੇ ਗੁਰਬਾਣੀ ਪ੍ਰਚਾਰ, ਹੋਰ ਚਲ ਰਹੇ ਪ੍ਰੋਗਰਾਮਾਂ ਅਤੇ ਵਿਕਾਸ ਕੰਮਾਂ ਦੀ ਜਾਣਕਾਰੀ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ, ਟਵੀਟਰ ਆਦਿ ਚੈਨਲਾਂ ਤੋਂ ਪ੍ਰਸਾਰਣ ਅਹਿਲੇ ਦਰਜੇ ਦੇ ਹੋਣਗੇ ਗੁਰਦੁਆਰਾ ਬੋਰਡ ਵਲੋਂ ਰੇਲਵੇ ਸਟੇਸ਼ਨ ‘ਤੇ ਇਨਫਰਮੇਸ਼ਨ ਸੈਂਟਰ ਜਿਸ ਦਾ ਨਵੀਨੀਕਰਨ ਕਰਕੇ ਡਿਜੀਟਲ ਬਣਾ ਦਿਤਾ ਗਿਆ ਹੈ, ਡਾ. ਵਿਜੇ ਸਤਬੀਰ ਸਿੰਘ ਜੀ ਮੁੱਖ ਪ੍ਰਬੰਧਕ ਵਲੋਂ ਉਦਘਾਟਨ ਕੀਤਾ ਗਿਆ ਇਸ ਡਿਜੀਟਲ ਇਨਫਰਮੇਸ਼ਨ ਸੈਂਟਰ ਵਿੱਚ ਵਧੀਆ ਸੋਫੇ ਲਗਾਕੇ ਯਾਤਰੂਆਂ ਦੇ ਬੈਠਣ ਦੀ ਉਚਿਤ ਸਾਫ ਸੁਥਰੀ ਸੁਵਿਧਾ ਦਾ ਪ੍ਰਬੰਧ ਕੀਤਾ ਗਿਆ ਹੈ ਡਾ. ਵਿਜੇ ਸਤਬੀਰ ਸਿੰਘ ਜੀ ਨੇ ਦਸਿਆ ਰੇਲਵੇ ਟਿਕਟਾਂ ਦੀ ਬੁਕਿੰਗ ਸੰਬੰਧੀ ਫਾਰਮ ਭਰਨ, ਤਖ਼ਤ ਸਾਹਿਬ ਦਰਸ਼ਨਾਂ ਲਈ ਸਰਾਵਾਂ ਤੱਕ ਜਾਣ ਆਉਣ ਲਈ ਕੋਈ ਦਿਕਤ ਪੇਸ਼ ਨਾ ਆਵੇ, ਇਸ ਲਈ 24 ਘੰਟੇ ਸਟਾਫ ਸੰਗਤਾਂ ਲਈ ਹਾਜ਼ਰ ਰਹੇਗਾ ਉਨ੍ਹਾਂ ਹੋਰ ਦੱਸਿਆ ਕਿ ਕਈ ਵਾਰ ਯਾਤਰੂ ਪ੍ਰਸ਼ਾਦਿ ਲੈਣਾ ਜਾਂ ਸਿਰੋਪਾਓ ਲੈਣਾ ਭੁੱਲ ਜਾਂਦੇ ਹਨ, ਪਰ ਹੁਣ ਰੇਲਵੇ ਸਟੇਸ਼ਨ ਡਿਜੀਟਲ ਇਨਫਰਮੇਸ਼ਨ ਸੈਂਟਰ ਤੋਂ ਪ੍ਰਚੀ ਕਟਾ ਕੇ ਪ੍ਰਾਪਤ ਕਰ ਸਕਣਗੇ ਦਰਸ਼ਨ ਕਰਕੇ ਜਾਣ ਵਾਲੇ ਯਾਤਰੂਆਂ ਲਈ ਰੇਲਵੇ ਸਟੇਸ਼ਨ ਤੇ ਟਰੇਨ ਵਿੱਚ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਗੁਰਦੁਆਰਾ ਬੋਰਡ ਵਲੋਂ ਕੀਤਾ ਜਾਂਦਾ ਹੈ ਡਾ. ਵਿਜੇ ਸਤਬੀਰ ਸਿੰਘ ਜੀ ਨੇ ਦਸਿਆ ਕਿ ਸੰਗਤਾਂ ਸ੍ਰੀ ਹਜ਼ੂਰ ਸਾਹਿਬ ਦਰਸ਼ਨਾਂ ਲਈ ਆਉਣ ਤੋਂ ਪਹਿਲਾਂ ਆਪਣੀ ਰਿਹਾਇਸ਼ ਦੇ ਪ੍ਰਬੰਧ ਬਾਰੇ, ਅਖੰਡ ਪਾਠ ਦੀ ਬੁਕਿੰਗ ਅਤੇ ਵੱਖ ਵੱਖ ਭੇਟਾਵਾਂ ਬਾਰੇ ਜਾਣਕਾਰੀ ਕਾਲ ਸੈਂਟਰ ਨੰਬਰ ਤੋਂ ਪ੍ਰਾਪਤ ਕਰ ਸਕਦੀਆਂ ਹਨ ਇਹ ਕਾਲ ਸੈਂਟਰ 24 ਘੰਟੇ ਖੁਲ੍ਹਾ ਰਹਿੰਦਾ ਹੈ । ਇਸ ਮੌਕੇ ਸ੍ਰ. ਜਸਵੰਤ ਸਿੰਘ ਬੋਬੀ ਦਿੱਲੀ, ਸ੍ਰ. ਅਮਰਪ੍ਰੀਤ ਸਿੰਘ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ ।