




Total views : 148937







ਮਨਿੰਦਰ ਸਿੰਘ ਮੋਂਗਾ ਬਣੇ ਜਨਰਲ ਸਕੱਤਰ-
ਅੰਮ੍ਰਿਤਸਰ, 17 ਮਾਰਚ -(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਦਾ ਪ੍ਰੈੱਸ ਕਲੱਬ ਅੰਮ੍ਰਿਤਸਰ ਦੀਆਂ ਅੱਜ ਹੋਈਆਂ ਚੋਣਾਂ ਦੌਰਾਨ ਸ਼੍ਰੀ ਰਾਜੇਸ਼ ਗਿੱਲ ਪ੍ਰਧਾਨ, ਜਸਵੰਤ ਸਿੰਘ ਜੱਸ ਸੀਨੀਅਰ ਮੀਤ ਪ੍ਰਧਾਨ, ਵਿਪਨ ਕੁਮਾਰ ਰਾਣਾ ਜੂਨੀਅਰ ਮੀਤ ਪ੍ਰਧਾਨ, ਮਨਿੰਦਰ ਸਿੰਘ ਮੋਂਗਾ ਜਨਰਲ ਸਕੱਤਰ, ਸਤੀਸ਼ ਸ਼ਰਮਾ ਸਕੱਤਰ, ਖ਼ਜਾਨਚੀ ਕਮਲ ਕਿਸ਼ੋਰ, ਸੰਯੁਕਤ ਸਕੱਤਰ ਵਜੋਂ ਰਾਜੀਵ ਕੁਮਾਰ ਚੁਣੇ ਗਏ।
ਵਰਨਣਯੋਗ ਹੈ ਕਿ ਕਲੱਬ ਦੇ ਸੱਤ ਅਹੁਦਿਆਂ ਵਿਚੋਂ ਛੇ ਅਹੁਦਿਆਂ ‘ਤੇ ‘ਦੀ ਪ੍ਰੈੱਸ ਕਲੱਬ ਆਫ਼ ਅੰਮ੍ਰਿਤਸਰ’ ਧੜੇ ਨੇ ਜਿੱਤ ਹਾਸਲ ਕੀਤੀ, ਜਦੋਕਿ ਦੂਸਰੇ ਗਰੁੱਪ ਨੂੰ ਸੰਯੁਕਤ ਸਕੱਤਰ ਦੇ ਅਹੁਦੇ ਉਪਰ ਜਿੱਤ ਪ੍ਰਾਪਤ ਹੋਈ।






