Total views : 131859
ਕਿਸਾਨਾਂ ਲਈ ਜਾਰੀ ਕੀਤੀਆ ਵਿਸ਼ੇਸ਼ ਸਾਵਧਾਨੀਆਂ-
ਜੰਡਿਆਲਾ ਗੁਰੂ, 15 ਅਪ੍ਰੈਲ-(ਸਿਕੰਦਰ ਮਾਨ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਡਵੀਜਨ ਜੰਡਿਆਲਾ ਗੁਰੂ ਦੇ ਨਵਨਿਯੁਕਤ ਐਕਸੀਅਨ ਗੁਰਮੁਖ ਸਿੰਘ ਨੇ ਕਣਕ ਦੇ ਸੀਜ਼ਨ ਦੇ ਮੱਦੇਨਜ਼ਰ ਸਮੂਹ ਖਪਤਕਾਰਾਂ ਨੂੰ ਕਿਹਾ ਕਿ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਇਸ ਲਈ ਕੱਟੀ ਹੋਈ ਕਣਕ ਬਿਜਲੀ ਦੀਆ ਤਾਰਾਂ ਹੇਂਠ ਜਾਂ ਟਟਰਾਂਸਫਾਰਮਰ ਨਜਦੀਕ ਨਾਂ ਰੱਖੀ ਜਾਵੇ, ਟਰਾਂਸਫਾਰਮਰ ਦੇ ਆਲੇ-ਦੁਆਲੇ 100 ਮੀਟਰ ਦ ਘੇਰੇ ਨੂੰ ਗਿੱਲਾ ਰੱਖਿਆ ਜਾਵੇ, ਬਾਂਸ ਜਾਂ ਸੋਟੀ ਨਾਲ ਲਾਈਨ ਨਾ ਛੇੜੀ ਜਾਵੇ, ਕਿਸੇ ਅਣ ਅਧਿਕਾਰਤ ਆਦਮੀ ਨੂੰ ਸਵਿੱਚ ਨਾ ਕੱਟਣ ਦਿੱਤਾ ਜਾਵੇ ਅਤੇ ਕੱਟੀ ਹੋਈ ਕਣਕ ਦੇ ਨਾੜ/ਰਹਿੰਦ-ਖੂੰਹਦ ਨੂੰ ਅੱਗ ਨਾ ਲਾਈ ਜਾਵੇ। ਉਨਾਂ ਕਿਹਾ ਕਿ ਉਪਰੋਕਤ ਸਾਵਧਾਨੀਆਂ ਦਾ ਧਿਆਨ ਰੱਖ ਕੇ ਕਿਸੇ ਵੀ ਅਣਸੁਖਾਵੀਂ ਘਟਨਾ ਤੋ ਬਚਿਆ ਜਾ ਸਕਦਾ ਹੈ।