Flash News

72 ਘੰਟਿਆਂ ਵਿਚ ਖਰੀਦੀ ਕਣਕ ਦੀ ਲਿਫਟਿੰਗ 177 ਪ੍ਰਤੀਸ਼ਤ ਦਾ ਅੰਕੜਾ ਟੱਪੀ

ਖ਼ਬਰ ਸ਼ੇਅਰ ਕਰੋ
040199
Total views : 139220

ਡਿਪਟੀ ਕਮਿਸ਼ਨਰ ਵੱਲੋਂ ਮਜੀਠਾ ਅਨਾਜ ਮੰਡੀ ਦਾ ਦੌਰ
ਅੰਮ੍ਰਿਤਸਰ, 24 ਅਪ੍ਰੈਲ (ਡਾ ਮਨਜੀਤ ਸਿੰਘ, ਸਿਕੰਦਰ ਮਾਨ)-ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਮੰਡੀਆਂ ਦੇ ਦੌਰੇ ਅਤੇ ਖਰੀਦ ਦੇ ਕੰਮ ਵਿਚ ਲੱਗੇ ਅਧਿਕਾਰੀਆਂ, ਆੜਤੀਆਂ ਅਤੇ ਹੋਰ ਸਬੰਧਤ ਧਿਰਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਸਦਕਾ ਮੰਡੀਆਂ ਵਿਚ ਖਰੀਦ ਕੀਤੀ ਕਣਕ ਦੀ ਚੁਕਾਈ ਨਾਲੋ-ਨਾਲ ਹੋਣ ਲੱਗੀ ਹੈ। ਬੀਤੀ ਸ਼ਾਮ ਤੱਕ 72 ਘੰਟਿਆਂ ਵਿਚ ਖਰੀਦੀ ਕਣਕ ਦੀ ਲਿਫਟਿੰਗ ਦਾ ਔਸਤਨ ਅੰਕੜਾ 177 ਫੀਸਦੀ ਰਿਹਾ, ਜੋ ਕਿ ਇਕ ਰਿਕਾਰਡ ਹੈ। ਇੰਨਾ ਵਿਚੋਂ ਖ੍ਰੀਦ ਏਜੰਸੀ ਪਨਸਪ ਨੇ 290 ਫੀਸਦੀ, ਪਨਗਰੇਨ ਨੇ 176 ਫੀਸਦੀ, ਮਾਰਕਫੈਡ ਨੇ 174 ਫੀਸਦੀ ਅਤੇ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 72 ਘੰਟਿਆਂ ਵਿਚ ਖਰੀਦ ਕੀਤ ਕਣਕ ਦਾ 112 ਫੀਸਦੀ ਮੰਡੀਆਂ ਵਿਚ ਚੁੱਕਣ ਦਾ ਟੀਚਾ ਪ੍ਰਾਪਤ ਕੀਤਾ ਹੈ।
ਅੱਜ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਮਜੀਠਾ ਅਨਾਜ਼ ਮੰਡੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਉਨਾਂ ਨੂੰ ਸੁੱਕੀ ਕਣਕ ਮੰਡੀਆਂ ਵਿਚ ਲਿਆਉਣ ਦੀ ਅਪੀਲ ਕਰਦੇ ਕਿਹਾ ਕਿ ਤੁਸੀਂ 12-14 ਫੀਸਦੀ ਨਮੀ ਤੱਕ ਕਣਕ ਮੰਡੀ ਵਿਚ ਲਿਆਓ ਤਾਂ ਅਸੀਂ 24 ਘੰਟਿਆਂ ਵਿਚ ਹੀ ਖਰੀਦ ਤੇ ਲਿਫਟਿੰਗ ਕਰ ਦਿਆਂਗੇ, ਜਿਸ ਨਾਲ ਕਿਸਾਨ ਅਤੇ ਆੜਤੀਏ ਦੋਵੇਂ ਧਿਰਾਂ ਨੂੰ ਫਾਇਦਾ ਰਹੇਗਾ। ਉਨਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਮੰਡੀਆਂ ਵਿਚ ਲੇਬਰ, ਬਾਰਦਾਨੇ, ਟੈਂਡਰ ਅਲਾਟਮੈਂਟ ਆਦਿ ਦੇ ਸਾਰੇ ਕੰਮ ਲੋੜ ਅਨੁਸਾਰ ਹੋ ਚੁੱਕੇ ਹਨ, ਸੋ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਵੇਗੀ। ਉਨਾਂ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਖਰੀਦ ਏਜੰਸੀਆਂ, ਮੰਡੀ ਅਧਿਕਾਰੀਆਂ ਤੇ ਆੜਤੀਆਂ ਨੂੰ ਤਰਪਾਲਾਂ ਆਦਿ ਦੇ ਪ੍ਰਬੰਧ ਕਰਨ ਦੀ ਹਦਾਇਤ ਵੀ ਕੀਤੀ। ਇਸ ਮੌਕੇ ਐਸ ਡੀ ਐਮ ਸ੍ਰੀਮਤੀ ਹਰਨੂਰ ਕੌਰ, ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਸਰਤਾਜ ਸਿੰਘ, ਜਿਲ੍ਹਾ ਮੰਡੀ ਅਫਸਰ ਸ. ਅਮਨਦੀਪ ਸਿੰਘ ਤੇ ਹੋਰ ਅਧਿਕਾਰੀ ਵੀ ਉਨਾਂ ਨਾਲ ਸਨ।