Total views : 131857
ਸ਼ਹਿਰ ਵਾਸੀਆਂ ‘ਚ ਪਾਇਆ ਜਾ ਰਿਹਾ ਭਾਰੀ ਰੋਸ ਤੇ ਡਰ –
ਜੰਡਿਆਲ ਗੁਰੂ, 2 ਅਗਸਤ -(ਸਿਕੰਦਰ ਮਾਨ)- ਜੰਡਿਆਲਾ ਗੁਰੂ ਸ਼ਹਿਰ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਨਾਂ ਵੱਲੋਂ ਬੇਖੌਫ ਹੋ ਕੇ ਚੋਰੀਆਂ ਕੀਤੀਆਂ ਜਾ ਰਹੀਆਂ ਹਨ।
ਵਰਨਣਯੋਗਿ ਹੈ ਕਿ ਪਿਛਲੇ ਦਿਨਾਂ ‘ਚ ਜੰਡਿਆਲਾ ਗੁਰੂ ਸ਼ਹਿਰ ਵਿੱਚ ਕਈ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕੀਤੀਆਂ ਗਈਆਂ ਸਨ, ਜਿਹਨਾਂ ਬਾਰੇ ਹਾਲੇ ਤੱਕ ਪਤਾ ਨਹੀਂ ਲਗ ਸਕਿਆ। ਬੀਤੀ ਰਾਤ ਮੁੜ ਜੰਡਿਆਲਾ ਗੁਰੂ ਦੇ ਘਾਹ ਮੰਡੀ ਚੌਂਕ ਵਿੱਚ ਤਿੰਨ ਦੁਕਾਨਾਂ ਤੇ ਚੋਰੀਆਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਤਿੰਨਾਂ ਦੁਕਾਨਾਂ ਵਿੱਚ ਚੋਰ ਛੱਤ ਦੇ ਰਸਤੇ ਦੁਕਾਨਾਂ ਵਿੱਚ ਦਾਖਲ ਹੋਏ ਤੇ ਚੋਰ ਦੁਕਾਨਾਂ ਚੋਂ ਸਮਾਨ ਤੇ ਨਕਦੀ ਚੋਰੀ ਕਰਕੇ ਲੈ ਗਏ।
ਬੀਤੀ ਰਾਤ ਚੋਰਾਂ ਨੇ ਪ੍ਰਦੀਪ ਮੈਡੀਕਲ ਹਾਲ, ਵਿਨਾਇਕ ਕਲਾਥ ਹਾਊਸ ਅਤੇ ਭਗਵਾਨ ਦਾਸ ਤਿਰਲੋਕ ਚੰਦ ਐਂਡ ਕੰਪਨੀ ਦੀਆਂ ਦੁਕਾਨਾਂ ਵਿੱਚ ਨੂੰ ਆਪਣਾ ਨਿਸ਼ਾਨਾ ਬਣਾ ਕੇ ਚੋਰੀਆ ਕੀਤੀਆਂ।ਇਹਨਾਂ ਚੋਰੀ ਦੀਆ ਵਾਰਦਾਤਾਂ ਨੂੰ ਲੈ ਕੇ ਸ਼ਹਿਰ ਵਾਸੀਆਂ ‘ਚ ਭਾਰੀ ਰੋਸ ਤੇ ਡਰ ਪਾਇਆ ਜਾ ਰਿਹਾ ਹੈ।