Total views : 131886
ਜੰਡਿਆਲਾ ਗੁਰੂ, 20 ਅਗਸਤ (ਸਿਕੰਦਰ ਮਾਨ) – ਬੀਤੇ ਦਿਨੀਂ ਸਮਾਜ ਸੇਵੀ ਸੀ.ਏ. ਸੁਨੀਲ ਸੂਰੀ ਅਤੇ ਐਡਵੋਕੇਟ ਅਨਿਲ ਸੂਰੀ ਦੇ ਪਿਤਾ ਪ੍ਰਵੇਸ਼ ਕੁਮਾਰ ਸੂਰੀ ਦਾ ਅਚਾਨਕ ਦੇਹਾਂਤ ਹੋ ਗਿਆ ਸੀ। ਮਰਹੂਮ ਪ੍ਰਵੇਸ਼ ਕੁਮਾਰ ਸੂਰੀ ਨਮਿਤ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਅਤੇ ਅੰਤਿਮ ਰਸਮ ਕਿਰਿਆ ਅੱਜ ਜੰਡਿਆਲਾ ਗੁਰੂ ਵਿਖੇ ਹੋਈ। ਜਿਸ ਵਿੱਚ ਭਜਨ ਕੀਰਤਨ ਦੁਆਰਾ ਮਰਹੂਮ ਪ੍ਰਵੇਸ਼ ਕੁਮਾਰ ਸੂਰੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਮਰਹੂਮ ਪ੍ਰਵੇਸ਼ ਕੁਮਾਰ ਦੀ ਅੰਤਿਮ ਰਸਮ ਕਿਰਿਆ ਮੌਕੇ ਉਨਾਂ ਦੇ ਰਿਸ਼ਤੇਦਾਰ, ਸੱਜਣਾ ਮਿੱਤਰਾਂ ਦੇ ਨਾਲ਼ ਨਾਲ਼ ਇਲਾਕੇ ਦੀਆਂ ਉੱਚ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਮਿਲਾਪੜੇ ਸੁਭਾਅ ਦੇ ਹੋਣ ਕਾਰਨ ਮਰਹੂਮ ਪ੍ਰਵੇਸ਼ ਕੁਮਾਰ ਨੂੰ ਸ਼ਰਧਾਂਜਲੀ ਭੇਂਟ ਕਰਨ ਪਹੁੰਚੀਆਂ ਸ਼ਖ਼ਸੀਅਤਾਂ ‘ਚ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਨੇ ਇਸ ਮੌਕੇ ਮਰਹੂਮ ਪ੍ਰਵੇਸ਼ ਕੁਮਾਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਇਲਾਕੇ ਦੀਆਂ ਹੋਰ ਧਾਰਮਿਕ, ਰਾਜਨੀਤਿਕ, ਸਮਾਜਿਕ ਸੰਸਥਾਵਾਂ ਦੇ ਆਗੂਆਂ ਸਮੇਤ ਸ਼੍ਰੀਮਤੀ ਸੁਹਿੰਦਰ ਕੌਰ, ਸੰਜੀਵ ਕੁਮਾਰ ਲਵਲੀ ਪ੍ਰਧਾਨ ਨਗਰ ਕੌਂਸਲ, ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਰਵਿੰਦਰਪਾਲ ਕੁੱਕੂ ਸਾਬਕਾ ਪ੍ਰਧਾਨ ਨਗਰ ਕੌਂਸਲ, ਸੰਜੀਵ ਕੁਮਾਰ ਲਵਲੀ ਪ੍ਰਧਾਨ ਨਗਰ ਕੌਂਸਲ, ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਨਰੇਸ਼ ਪਾਠਕ ਮੈਂਬਰ ਪੀ.ਐੱਸ.ਐੱਸ. ਬੋਰਡ, ਸਤਿੰਦਰ ਸਿੰਘ, ਸੋਨੀ ਰੰਧਾਵਾ, ਸੁਨੈਨਾ ਰੰਧਾਵਾ ਬਲਾਕ ਪ੍ਰਧਾਨ ਮਹਿਲਾ ਵਿੰਗ ਜੰਡਿਆਲਾ ਗੁਰੂ, ਆਸ਼ੂ ਵਿਨਾਇਕ, ਸੁਰੇਸ਼ ਕੁਮਾਰ ਡਾਇਰੈਕਟਰ ਮਨੋਹਰ ਵਾਟਿਕਾ ਸਕੂਲ, ਬਲਰਾਜ ਨਈਅਰ, ਰਾਜਿੰਦਰ ਨਈਅਰ, ਪ੍ਰਿੰਸ ਲੂਥਰਾ, ਵਿਜੈ ਕੁਮਾਰ, ਗੁਲਸ਼ਨ ਸ਼ਰਮਾ, ਲਾਲੀ ਚੋਪੜਾ, ਕਪਿਲ ਦੇਵ ਸੂਰੀ, ਸਤੀਸ਼ ਕੁਮਾਰ ਸੂਰੀ, ਜਤਿੰਦਰ ਸਿੰਘ ਨਾਟੀ, ਚਰਨਜੀਤ ਸਿੰਘ ਟੀਟੋ, ਰਾਕੇਸ਼ ਕੁਮਾਰ ਰਿੰਪੀ, ਰਾਕੇਸ਼ ਜੈਨ, ਚੇਤਨ ਵੋਹਰਾ, ਕੇਸ਼ਵ ਅਰੋੜਾ, ਡਾ. ਮਹਾਜਨ, ਭੂਸ਼ਨ ਜੈਨ, ਬਲਜੀਤ ਕੁਮਾਰ ਬੱਲੀ, ਨਿਰਵੈਰ ਸੇਠੀ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੇ ਸੂਰੀ ਪਰਿਵਾਰ ਨਾਲ਼ ਦੁੱਖ ਸਾਂਝਾ ਕੀਤਾ ਅਤੇ ਮਰਹੂਮ ਪ੍ਰਵੇਸ਼ ਕੁਮਾਰ ਸੂਰੀ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ।