Total views : 131876
ਜੰਡਿਆਲਾ ਗੁਰੂ, 18 ਸਤੰਬਰ-( ਸਿਕੰਦਰ ਮਾਨ)- ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਅਨੁਸਾਰ ਪ੍ਰੋਜੈਕਟ ਡਾਇਰੈਕਟਰ ਸੋਲਿਡ ਵੇਸਟ ਮੈਨੇਜਮੈਂਟ ਡਾ.ਪੂਰਨ ਸਿੰਘ ਪੀ.ਐੱਮ.ਆਈ.ਡੀ.ਸੀ. ਅਤੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅੰਮ੍ਰਿਤਸਰ ਵੱਲੋ ਦਿੱਤੇ ਦਿਸ਼ਾ-ਨਿਰਦੇਸ਼ ਤਹਿਤ ਨਗਰ ਕੌਂਸਲ ਜੰਡਿਆਲਾ ਗੁਰੂ ਵੱਲੋ ਸਵੱਛਤਾ ਹੀ ਸੇਵਾ ਕੰਪੈਨ ਅਧੀਨ ਸਿਹਭਾਵ ਸਵੱਛਤਾ-ਸੰਸਕਾਰ ਸਵੱਛਤਾ ਨੂੰ ਮੁੱਖ ਰੱਖਦਿਆ ਹੋਇਆ ਸਕੂਲ ਦੇ ਬੱਚਿਆ ਨਾਲ ਵਿਸ਼ੇਸ਼ ਸਵੱਛਤਾ ਰੈਲੀ ਕੀਤੀ ਗਈ। ਜਿਸ ਵਿਚ ਸਕੂਲੀ ਬੱਚਿਆ ਵੱਲੋ ਲੋਕਾ ਨੂੰ ਆਪਣਾ ਕੂੜਾ ਇਧਰ-ਉਧਰ ਨਾ ਸੁੱਟ ਕੇ ਨਗਰ ਕੌਂਸਲ ਵੱਲੋ ਭੇਜੇ ਜਾਂਦੇ ਵੇਸਟ ਕੁਲੈਕਟਰ ਨੂੰ ਦੇਣ ਲਈ ਪ੍ਰੇਰਿਤ ਕੀਤਾ ਅਤੇ ਪਲਾਸਟਿਕ ਦੇ ਲਿਫ਼ਾਫੇ ਤੋ ਹੋਣ ਵਾਲੇ ਨੁਕਸਾਨ ਬਾਰੇ ਦੱਸ ਕੇ ਉਸ ਦੀ ਵਰਤੋ ਨਾ ਕਰਕੇ ਸਗੋ ਕੱਪੜੇ ਦੇ ਬਣੇ ਥੈਲੇ ਵਰਤਣ ਲਈ ਸੁਚੇਤ ਕੀਤਾ ਗਿਆ।
ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸ. ਜਗਤਾਰ ਸਿੰਘ, ਪ੍ਧਾਨ ਸੰਜੀਵ ਕੁਮਾਰ ਲਵਲੀ, ਸੁਪਰਡੈਂਟ ਖੁਸ਼ਬੀਰ ਸਿੰਘ, ਸੈਨੇਟਰੀ ਇੰਸਪੈਕਟਰ ਸੰਕਲਪ, ਜਨਰਲ ਇੰਸਪੈਕਟਰ ਬਲਵਿੰਦਰ ਸਿੰਘ, ਸੋਨੀ ਰੰਧਾਵਾ, ਸਰਬਜੀਤ ਸਿੰਘ ਡਿੰਪੀ, ਕਾਲਾ ਸਫਾਈ ਸੁਪਰਵਾਈਜ਼ਰ ਅਤੇ ਸਮੂਹ ਦਫ਼ਤਰੀ ਸਟਾਫ ਮੌਜੂਦ ਸਨ ।