Total views : 131856
ਜੰਡਿਆਲਾ ਗੁਰੂ, 23 ਅਕਤੂਬਰ (ਸਿਕੰਦਰ ਮਾਨ) — ਜੰਡਿਆਲਾ ਗੁਰੂ ਵਿੱਚ ਉਸ ਸਮੇਂ ਸੋਗ ਦੀ ਲਹਿਰ ਛਾ ਗਈ, ਜਦੋਂ ਪੱਤਰਕਾਰ ਗੋਪਾਲ ਸਿੰਘ ਮਨਜੋਤਰਾ ਦਾ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਮਰਹੂਮ ਪੱਤਰਕਾਰ ਗੋਪਾਲ ਸਿੰਘ ਮਨਜੋਤਰਾ ਬਹੁਤ ਹੀ ਨਿੱਘੇ ਅਤੇ ਮਿਲਾਪੜੇ ਸੁਭਾਅ ਦੇ ਇਨਸਾਨ ਸਨ। ਮਰਹੂਮ ਗੋਪਾਲ ਸਿੰਘ ਮਨਜੋਤਰਾ ਕਾਫ਼ੀ ਸਮੇਂ ਤੋਂ ਪੱਤਰਕਾਰੀ ਖੇਤਰ ਵਿੱਚ ਰਹੇ, ਜਿਸ ਕਾਰਨ ਓਹਨਾਂ ਦੀ ਇੱਕ ਵਿਲੱਖਣ ਪਹਿਚਾਨ ਸੀ।
ਮਰਹੂਮ ਗੋਪਾਲ ਸਿੰਘ ਮਨਜੋਤਰਾ ਦਾ ਅੰਤਿਮ ਸੰਸਕਾਰ ਅੱਜ ਗਊਸ਼ਾਲਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਉਨਾਂ ਨੂੰ ਅੰਤਿਮ ਸੰਸਕਾਰ ਮੌਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਅਤੇ ਸਮੂਹ ਪੱਤਰਕਾਰ ਭਾਈਚਾਰੇ ਤੋ ਇਲਾਵਾ ਜੰਡਿਆਲਾ ਗੁਰੂ ਤੋਂ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ, ਡਾ. ਨਿਰਮਲ ਸਿੰਘ, ਡਾਇਰੈਕਟਰ ਸੁਰੇਸ਼ ਕੁਮਾਰ, ਰਣਜੀਤ ਸਿੰਘ ਜੋਸਨ ਮੁੱਖ ਸੰਪਾਦਕ ਨਸੀਹਤ ਟੂਡੇ, ਰਾਜੇਸ਼ ਪਾਠਕ, ਅਵਤਾਰ ਸਿੰਘ ਟੱਕਰ, ਜਸਵੰਤ ਸਿੰਘ ਮਾਂਗਟ, ਗੁਰਦੀਪ ਸਿੰਘ ਨਾਗੀ, ਪਰਮਿੰਦਰ ਸਿੰਘ ਜੋਸਨ, ਅਸ਼ਵਨੀ ਸ਼ਰਮਾ, ਜਸਪਾਲ ਸ਼ਰਮਾ, ਸੁਰਿੰਦਰ ਸਿੰਘ, ਪ੍ਰਦੀਪ ਜੈਨ ਰੋਕੀ, ਕੁਲਵੰਤ ਸਿੰਘ ਆਦਿ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਇਸ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।