




Total views : 149027







ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ੳ ਨੇ ਮੁਲਾਂਕਣ ਕੈਂਪ ਦਾ ਲਿਆ ਜਾਇਜਾ
1 ਮਾਰਚ ਨੂੰ ਸਰਕਾਰੀ ਸੀ.ਸੈ.ਸਕੂਲ ਮਜੀਠਾ ਵਿਖੇ ਲਗੇਗਾ ਕੈਂਪ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 28 ਫਰਵਰੀ- (ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਅੱਜ ਜੰਡਿਆਲਾ ਗੁਰੂ ਵਿਖੇ ਸਥਿਤ ਰਘੂਨਾਨ ਡਲਿਆਨਾ ਮੰਦਿਰ ਵਿਖੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸੀ ਸਾਹਨੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਅਲਿਮਕੋ ਦੇ ਸ਼ਹਿਯੌਗ ਸਦਕਾ ਦਿਵਿਆਂਗਜਨਾਂ ਅਤੇ ਬਜੁਰਗਾਂ ਨੂੰ ਬਣਾਉਟੀ ਅੰਗ ਅਤੇ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਸੰਬੰਧੀ ਵਿਸੇਸ਼ ਮੁਲਾਂਕਣ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਪੁੱਜੇ ਅਤੇ ਮੁਲਾਂਕਣ ਕੈਂਪ ਦਾ ਜਾਇਜਾ ਲਿਆ।
ਸ: ਈ.ਟੀ.ਓ. ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਦਿਵਿਆਂਗ ਲੋਕ ਹਾਜ਼ਰ ਹੋਏ ਹਨ ਅਤੇ ਇਨਾਂ ਸਾਰੇ ਦਿਵਿਆਂਗ ਵਿਅਕਤੀਆਂ ਨੂੰ ਅਲਿਮਕੋ ਦੇ ਸਹਿਯੋਗ ਨਾਲ ਸਹਾਇਕ ਉਪਰਕਨ ਮੁਹੱਈਆ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ ਆਏ ਹੋਏ ਦਿਵਿਆਂਗ ਵਿਅਕਤੀਆਂ ਨੂੰ ਲੋੜ ਅਨੁਸਾਰ ਦਿੱਤੇ ਜਾਣ ਵਾਲੇ ਸਹਾਇਕ ਉਪਕਰਨਾਂ ਦਾ ਮਾਪ ਲੈ ਲਿਆ ਗਿਆ ਹੈ ਅਤੇ ਜਲਦੀ ਹੀ ਇਨਾਂ ਨੂੰ ਇਹ ਸਹਾਇਕ ਉਪਕਰਨ ਮੁਹੱਈਆ ਕਰਵਾ ਦਿੱਤੇ ਜਾਣਗੇ।
ਸ: ਈ.ਟੀ.ਓ. ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ ਵੱਖ ਵੱਖ ਵਰਗਾਂ ਦੇ ਕਰੀਬ 92 ਲਾਭਪਾਤਰੀਆਂ ਨੂੰ ਸੂਚੀਬੱਧ ਕੀਤਾ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਜ਼ਿਲ੍ਹੇ ਅੰਦਰ ਕੁੱਲ 6 ਕੈਂਪ ਲਗਾਏ ਜਾਣਗੇ ਜਿੰਨਾਂ ਦੀ ਅੱਜ ਸ਼ੁਰੂਆਤ ਹੋਈ ਹੈ। ਸ: ਈਟੀਓ ਨੇ ਦੱਸਿਆ ਕਿ ਕੈਂਪ ਦੌਰਾਨ ਬੈਟਰੀ ਆਧਾਰਿਤ ਟਰਾਈ ਸਾਈਕਲ ਲਈ 5, ਕੈਲੀਪਰ ਲਈ 12, ਸੁਨਣ ਵਾਲੀ ਕੰਨਾਂ ਦੀਆਂ ਮਸ਼ੀਨਾਂ 16, ਵਹੀਲ ਚੇਅਰ 12, ਵਾਕਿੰਗ ਸਟਿਕ 5, ਟਰਾਈ ਸਾਈਕਲ 12, ਟੀ.ਐਲ.ਐਮ. ਕਿੱਟ 2, ਵਾਕਰ 4 ਆਦਿ ਸਮਾਨ ਮੁਹੱਈਆ ਕਰਵਾਉਣ ਲਈ ਲਾਭਪਾਤਰੀਆਂ ਦੇ ਨਾਂ ਆਨਲਾਈਨ ਕੀਤੇ ਗਏ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 3 ਮਾਰਚ ਨੂੰ ਸਰਕਾਰੀ ਸੀ.ਸੈ.ਸਕੂਲ, ਲੜਕੇ ਅਜਨਾਲਾ, 4 ਮਾਰਚ ਨੂੰ ਮਾਤਾ ਗੰਗਾ ਸੀ.ਸੈ. ਸਕੂਲ ਬਾਬਾ ਬਕਾਲਾ, 5 ਮਾਰਚ ਨੂੰ ਸਰਕਾਰੀ ਸੀ.ਸੈ.ਸਕੂਲ ਅਟਾਰੀ ਅਤੇ 6 ਮਾਰਚ ਨੂੰ ਪੰਜਾਬ ਇੰਸਟੀਟਿਊਸ਼ਨ ਆਫ ਟੈਕਸਟਾਈਲਸ ਟੈਕਨੋਲਾਜੀ ਛੇਹਰਟਾ ਵਿਖੇ ਅਲੀਮਕੋ ਵਲੋਂ ਸਾਰੇ ਕੈਂਪ ਸਵੇਰੇ 9 ਵਜੇ ਤੋਂ 4 ਵਜੇ ਤੱਕ ਲਗਾਏ ਜਾਣਗੇ। ਜਿਥੇ ਮਾਹਿਰਾਂ ਵਲੋਂ ਹਰੇਕ ਲੋੜਵੰਦ ਵਿਅਕਤੀ ਨੂੰ ਦਿੱਤੀ ਜਾਣ ਵਾਲੇ ਬਣਾਉਟੀ ਅੰਗ ਦਾ ਸਾਈਜ ਲਿਆ ਜਾਵੇਗਾ ਅਤੇ ਫਿਰ ਇਹ ਅੰਗ ਤਿਆਰ ਕਰਕੇ ਉਕਤ ਵਿਅਕਤੀ ਨੂੰ ਦਿੱਤੇ ਜਾਣਗੇ। ਉਨਾਂ ਸਮੂਹ ਦਿਵਿਆਂਗਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨਾਂ ਕੈਂਪਾਂ ਵਿੱਚ ਜ਼ਰੂਰ ਪਹੁੰਚਿਆ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੰਡਿਆਲਾ ਗਰੂ ਦੇ ਸ਼ਹਿਰੀ ਪ੍ਰਧਾਨ ਸ: ਸਰਬਜੀਤ ਸਿੰਘ ਡਿੰਪੀ, ਸ੍ਰੀਮਤੀ ਸੁਨੈਨਾ ਰੰਧਾਵਾ, ਸ: ਸਤਿੰਦਰ ਸਿੰਘ, ਨਾਇਬ ਤਹਿਸੀਲਦਾਰ ਹਿਰਦੈਪਾਲ ਸਿੰਘ, ਧਰਮਿੰਦਰ ਸਿੰਘ ਗਿੱਲ ਜ਼ਿਲ੍ਹਾ ਕੈਂਪ ਇੰਚਾਰਜ, ਸੁਖਪਾਲ ਸਿੰਘ ਸੰਧੂ ਜ਼ਿਲ੍ਹਾ ਕੰਟਰੋਲ ਰੂਮ ਇੰਚਾਰਜ, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਸਖਿਰਾਜ ਸਿੰਘ ਡੀ.ਐਸ.ਈ., ਪੁਨੀਤ ਪੀ.ਓ. ਅਫਸਰ ਅਲਿਮਕੋ, ਹਿਤੇਸ਼ ਤਕਨੀਕੀ ਨਿਰਦੇਸ਼ਕ, ਰੋਹਿਤ, ਸੰਗਰਾਮ ਕੁਮਾਰ ਸਾਹੂ, ਗੁਰਮੀਤ ਸਿੰਘ, ਮਤੀਬਰ, ਵਿਜੈ ਪ੍ਰਤਾਪ, ਸੰਤੋਸ਼ ਕੁਮਾਰ, ਨਸੀਬ ਕੌਰ ਫਿਜੀਓਥ੍ਰੈਪਿਸਟ, ਅਮਰਿੰਦਰ ਸਿੰਘ ਲੱਕੀ ਸਮੇਤ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪ੍ਰਸਾਸ਼ਨ, ਅਲਿਮਕੋ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।
ਤਸਵੀਰ ਕੈਪਸ਼ਨ: ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਅਲਿਮਕੋ ਦੇ ਸ਼ਹਿਯੌਗ ਨਾਲ ਲਗਾਏ ਕੈਂਪ ਦਾ ਜਾਇਜਾ ਲੈਂਦੇ ਹੋਏ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ.
==–






