Flash News

ਵਿਸਾਖੀ ਮੌਕੇ ਤਪ ਅਸਥਾਨ ਗੁਰੂਦੁਆਰਾ ਬਾਬਾ ਹੰਦਾਲ ਸਾਹਿਬ ਜੀ ਜੰਡਿਆਲਾ ਗੁਰੂ ਤੋ ਸਜਾਏ ਗਏ ਵਿਸ਼ਾਲ ਨਗਰ ਕੀਰਤਨ-

ਖ਼ਬਰ ਸ਼ੇਅਰ ਕਰੋ
048267
Total views : 162117

ਜੰਡਿਆਲਾ ਗੁਰੂ, 13 ਅਪ੍ਰੈਲ -(ਸਿਕੰਦਰ ਮਾਨ)-  ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋ ਸਾਜੇ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ  ਗੁਰਦੁਆਰਾ ਤਪ ਅਸਥਾਨ ਬਾਬਾ ਹੰਦਾਲ ਜੀ ਤੋਂ ਮੁੱਖ ਸੰਚਾਲਕ ਬਾਬਾ ਪਰਮਾਨੰਦ ਜੀ ਦੀ ਰਹਿਨੁਮਾਈ ਹੇਠ ਗੁਰੂ ਮਾਨਿਓ ਗ੍ਰੰਥ ਸੇਵਕ ਜੱਥਾ ਅਤੇ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਸੇਵਾ ਸੋਸਾਇਟੀਆਂ ਵਲੋ ਸਜਾਇਆ ਗਿਆ ।

ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿਚ ਫੁੱਲਾਂ ਨਾਲ ਸਜਾਈ ਗੱਡੀ ਵਿਚ ਸ਼ੁਸ਼ੋਭਿਤ ਕੀਤਾ ਗਿਆ । ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਵਲੋ ਪਿੱਛੇ ਸ਼ਬਦ ਕੀਰਤਨ ਗਾਇਨ ਕੀਤਾ ਗਿਆ । ਗਤਕਾ ਪਾਰਟੀਆਂ ਵਲੋ ਗਤਕੇ ਦੇ ਜੌਹਰ ਦਿਖਾਏ ਗਏ ।

ਸ਼ਹਿਰ ਵਾਸੀਆਂ ਵਲੋ ਥਾਂ ਥਾਂ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ । ਨਗਰ ਕੀਰਤਨ ਵੱਖ ਵੱਖ ਗਲੀਆਂ ਬਾਜਾਰਾਂ ਵਿੱਚੋ ਹੁੰਦਾ ਹੋਇਆ ਵਾਪਸ ਗੁਰਦੁਆਰਾ ਬਾਬਾ ਹੰਦਾਲ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ । ਇਸ ਮੌਕੇ ਗੁਰੂ ਮਾਨਿਓ ਗ੍ਰੰਥ ਸੇਵਕ ਜਥਾ ਵਲੋ ਨਗਰ ਕੀਰਤਨ ਵਿੱਚ ਸ਼ਾਮਲ ਸਮੂਹ ਗੁਰਦੁਆਰਾ ਸੇਵਾ ਸੁਸਾਇਟੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋ ਇਲਾਵਾ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ੳ, ਨਰੇਸ਼ ਪਾਠਕ ਮੈਂਬਰ ਪੀ.ਐਸ.ਐਸ.ਬੋਰਡ, ਡਾ. ਕੁਲਦੀਪ ਸਿੰਘ ਮੱਲੀਆਂ,ਨਰੇਸ਼ ਪਾਠਕ ਮੈਂਬਰ ਪੀ.ਐਸ.ਐਸ. ਬੋਰਡ, ਸ਼ੇਰਮੀਤ ਸਿੰਘ, ਸਤਿੰਦਰ ਸਿੰਘ,  ਸਰਬਜੀਤ ਸਿੰਘ ਡਿੰਪੀ, ਡਾ. ਹਰਜਿੰਦਰ ਸਿੰਘ ਧੰਜਲ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।