




Total views : 169532






Total views : 169532ਅੰਮ੍ਰਿਤਸਰ, 8 ਦਿਸੰਬਰ-(ਡਾ. ਮਨਜੀਤ ਸਿੰਘ)- ਪੰਜਾਬ ਸਰਕਾਰ ਦੀਆਂ ਹਿਦਾਇਤਾ ਅਨੁਸਾਰ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਲਈ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਉਹਨਾਂ ਵਲੋਂ ਸਟਾਫ਼ ਦੀ ਹਾਜਰੀ, ਓ.ਪੀ.ਡੀ., ਗਾਇਨੀ ਵਾਰਡ, ਅੇਕਸ-ਰੇ, ਲੇਬਰ ਰੂਮ, ਲੈਬ, ਐਮ.ਸੀ.ਐਚ. ਵਿਭਾਗ, ਦਵਾਈਆਂ ਦਾ ਸਟਾਕ ਅਤੇ ਅਪ੍ਰੇਸ਼ਨ ਥੀਏਟਰ ਵਿਚ ਜਾ ਕੇ ਜਾਂਚ ਕੀਤੀ ਅਤੇ ਮਰੀਜਾਂ ਪਾਸੋਂ ਮੁਫਤ ਦਵਾਈਆਂ, ਲੈਬ ਟੈਸਟ, ਦੀਆਂ ਸਹੂਲਤਾਂ ਸੰਬਧੀ ਪੁਛ-ਪੜਤਾਲ ਕੀਤੀ ਗਈ। ਉਨਾ ਸਮੂਹ ਸਟਾਫ ਅਤੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਸਾਰੀਆਂ ਦਵਾਈਆਂ ਹਸਪਤਾਲ ਵਿਚੋਂ ਹੀ ਉਪਲੱਬਧ ਕਰਵਾਈਆਂ ਜਾਣ, ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੇ ਕੇਸਾਂ ਦੀ ਅਨਰੋਲਮੇਂਟ ਸਮੇਂ ਤੇ ਕੀਤੀ ਜਾਵੇ, ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ, ਸਮੇਂ ਦੇ ਪਾਬੰਦ ਰਹਿਆ ਜਾਵੇ ਅਤੇ ਸੇਵਾ ਭਾਵਨਾਂ ਨਾਲ ਕੰਮ ਕੀਤਾ ਜਾਵੇ। ਇਸ ਚੈਕਿੰਗ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ ਮਨਜੀਤ ਸਿੰਘ ਰਟੌਲ ਅਤੇ ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ ਵੀ ਉਨ੍ਹਾਂ ਦੇ ਨਾਲ਼ ਸਨ।







