




Total views : 167649






Total views : 167649ਅਜਨਾਲਾ ਲੋਕ ਮਿਲਣੀ ਅਗਾਮੀ ਚੋਣਾਂ ‘ਚ ਮਾਝਾ ਖੇਤਰ ਦੇ 25 ਹਲਕਿਆਂ ‘ਚ ਪਾਰਟੀ ਦੀ ਹੂੰਝਾ ਫੇਰ ਜਿੱਤ ਦਾ ਮੁੱਢ ਬੰਨੇਗੀ-ਧਾਲੀਵਾਲ
-ਧਾਲੀਵਾਲ ਨੇ ਡੀਸੀ ਦਲਵਿੰਦਰਜੀਤ ਸਿੰਘ , ਐਸਡੀਐਮ ਡਾ: ਚਾਰੂਮਿਤਾ ਤੇ ਹੋਰ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਲੋਕ ਮਿਲਣੀ ਪ੍ਰੋਗਰਾਮ ਸਥਾਨ ਸਹਿੰਸਰਾ ਕਲਾਂ ਦਾ ਕੀਤਾ ਦੌਰਾ-
ਅੰਮ੍ਰਿਤਸਰ/ਅਜਨਾਲਾ, 14 ਜੁੁਲਾਈ (ਡਾ. ਮਨਜੀਤ ਸਿੰਘ)- ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਿਧਾਨ ਸਭਾ ਹਲਕਾ ਅਜਨਾਲਾ ਦੇ ਲੋਕਾਂ ਨਾਲ ਸਿੱਧਾ ਸੰਵਾਦ ਰਚਾਉਣ , ਸਮੱਸਿਆਵਾਂ ਤੋਂ ਜਾਣੂੰ ਹੋਣ ਸਮੇਤ ਮੌਕੇ ਤੇ ਹੀ ਭਖਦੀਆਂ ਸਮੱਸਿਆਵਾਂ ਦਾ ਪ੍ਰਸ਼ਾਸ਼ਨਿਕ ਤੌਰ ਤੇ ਹੱਲ ਕਰਨ ਲਈ ਉਚੇਚੇ ਤੌਰ ਤੇ 18 ਜੁਲਾਈ ਨੂੰ ਹਲਕੇ ਦੇ ਪਿੰਡ ਸਹਿੰਸਰਾ ਕਲਾਂ ਵਿਖੇ ਲੋਕ ਮਿਲਣੀ ਲਈ ਪੁਜਣਗੇ। ਲੋਕ ਮਿਲਣੀ ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਜ਼ਿਲਾ੍ਹ ਤੇ ਸਬ ਡਵੀਜਨ ਅਜਨਾਲਾ ਪ੍ਰਸ਼ਾਸ਼ਨਿਕ ਆਲਾ੍ਹ ਅਧਿਕਾਰੀਆਂ ਨਾਲ ਉਨ੍ਹਾਂ (ਸ. ਧਾਲੀਵਾਲ) ਵਲੋਂ ਮੀਟਿੰਗਾਂ ਕਰਨ ਅਤੇ ਲੋਕ ਮਿਲਣੀ ਪ੍ਰੋਗਰਾਮ ਸਥਾਨ ਦਾ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਜਾਇਜ਼ਾ ਲੈਣ ਸਮੇਤ ਹਲਕੇ ‘ਚ ਪੈਂਦੇ ਪਿੰਡਾਂ ਤੋਂ ਇਲਾਵਾ ਹਲਕੇ ਦੇ ਸ਼ਹਿਰੀ ਇਕਾਈਆਂ ਅਜਨਾਲਾ ਤੇ ਰਮਦਾਸ ਦੇ ਕੌਂਸਲਰਾਂ, ਵਾਰਡ ਇੰਚਾਰਜਾਂ ਤੇ ਸ਼ਹਿਰੀ ਆਗੂਆਂ ਨੂੰ ਲੋਕ ਮਿਲਣੀ ਪ੍ਰੋਗਰਾਮ ਦੀ ਸਫਲਤਾ ਲਈ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਸ. ਧਾਲੀਵਾਲ ਨੇ ਅੱਜ ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਕੀਤੀ ਜਾ ਰਹੀ ਹਲਕਾ ਅਜਨਾਲਾ ਪੱਧਰੀ ਲੋਕ ਮਿਲਣੀ ਪ੍ਰੋਗਰਾਮ ਵਾਲੇ ਪਿੰਡ ਸਹਿੰਸਰਾ ਕਲਾਂ ਵਿਖੇ ਜ਼ਿਲਾ੍ਹ ਡਿਪਟੀ ਕਮਿਸ਼ਨਰ ਸ. ਦਲਵਿੰਦਰਜੀਤ ਸਿੰਘ , ਐਸਡੀਐਮ ਅਜਨਾਲਾ ਡਾ: ਚਾਰੂਮਿਤਾ, ਜ਼ਿਲਾ੍ਹ ਲੋਕ ਸੰਪਰਕ ਅਫਸਰ ਇੰਦਰਜੀਤ ਸਿੰਘ ਸਮੇਤ ਹੋਰਨਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਪਾਰਟੀ ਦੇ ਆਗੂਆਂ ਦੀ ਸ਼ਮੂਲੀਅਤ ਨਾਲ ਪ੍ਰੋਗਰਾਮ ਸਥਾਨ ਦਾ ਦੌਰਾ ਤੇ ਨਰੀਖਣ ਕਰਨ ਉਪਰੰਤ ਗੱਲਬਾਤ ਦੌਰਾਨ ਦਿੱਤੀ। ਸ. ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਆਪਣੀ ਸਰਕਾਰ ਦੀਆਂ ਪਿਛਲੇ ਸਾਢੇ 4 ਸਾਲ ਦੀਆਂ ਲੋਕ ਹਿੱਤੂ ਪ੍ਰਾਪਤੀਆਂ ਤੋਂ ਪੰਜਾਬ ਵਾਸੀਆਂ ਨੂੰ ਜਾਣੂੰ ਕਰਵਾਉਣ , ਪੰਜਾਬ ਦੀ ਸੱਤਾ ਤੇ ਸਿਰਫ ਕੁਰਸੀ ਤੇ ਬਿਰਾਜਮਾਨ ਹੋਣ ਲਈ ਪੰਜਾਬ, ਪੰਜਾਬੀਅਤ ਵਿਰੋਧੀ ਤੇ ਸਰਕਾਰੀ ਤੇ ਗੈਰ ਸਰਕਾਰੀ ਖਜ਼ਾਨੇ ਦੀ ਦੋਹੀਂ ਹੱਥੀ ਲੱੁਟ ਖਸੁੱਟ ਕਰਦੀਆਂ ਰਹੀਆਂ ਸਾਬਕਾ ਸਾਰਕਾਰਾਂ ਤੇ ਵਿਰੋਧੀ ਰਾਜਸੀ ਪਾਰਟੀਆਂ ਦਾ ਕਿਰਦਾਰ ਜਨਤਕ ਤੌਰ ਤੇ ਲੋਕ ਚੁਰਾਹੇ ‘ਚ ਬੇਨਕਾਬ ਕਰਨ, ਅਤੇ ਪੰਜਾਬ ਸਰਕਾਰ ਦੀਆਂ ਰੰਗਲੇ ਪੰਜਾਬ ਦੀ ਸਿਰਜਣਾ ਲਈ ਵਿੱਢੀਆਂ ਹੋਰਨਾਂ ਲੋਕ ਭਲਾਈ ਯੋਜਨਾਵਾਂ ਦੇ ਪ੍ਰਚਾਰ ਪਸਾਰ ਸਮੇਤ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਤੇ ਲੋਕਾਂ ਦੀ ਰਾਏਸ਼ੁਮਾਰੀ ਜਾਨਣ ਲਈ ਕੀਤੀਆਂ ਜਾ ਰਹੀਆਂ ਲੋਕ ਮਿਲਣੀਆਂ ਦੇ ਸਾਰਥਿਕ ਨਤੀਜਿਆਂ ਤੇ ਲੋਕ ਰਾਏਸ਼ੁਮਾਰੀ ਦੇ ਮੱਦੇਨਜ਼ਰ ਪੰਜਾਬ ‘ਚ ਹੋਣ ਜਾ ਰਹੀਆਂ ਅਗਲੀਆਂ ਪੰਜਾਬ ਵਿਧਾਨ ਸਭਾ ਆਮ ਚੋਣਾਂ ‘ਚ ਵਿਰੋਧੀ ਰਾਜਸੀ ਪਾਰਟੀਆਂ ਨੂੰ ਚੋਣ ਮੈਦਾਨ ‘ਚ ਰੋਲ ਕੇ ਮੁੱਖ ਮੰਤਰੀ ਸ. ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਦੁਬਾਰਾ ਸੱਤਾ ‘ਚ ਲਿਆਉਣ ਲਈ ਪੰਜਾਬ ਭਰ ‘ਚ ਆਮ ਆਦਮੀ ਪਾਰਟੀ ਦੇ ਹੱਕ ‘ਚ ਜੇਤੂ ਹਵਾ ਝੁਲਣੀ ਸ਼ੁਰੂ ਹੋ ਗਈ ਹੈ। ਸ. ਧਾਲੀਵਾਲ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਲੋਂ ਕੀਤੀਆਂ ਜਾ ਰਹੀਆਂ ਲੋਕ ਮਿਲਣੀਆਂ ਦੇ ਪ੍ਰੋਗਰਾਮ ਤਹਿਤ ਵਹਿ ਰਹੀ ਪਾਰਟੀ ਦੇ ਹੱਕ ‘ਚ ਜੇਤੂ ਹਵਾ ਹੁਣ 18 ਜੁਲਾਈ ਨੂੰ ਅਜਨਾਲਾ ਦੇ ਪਿੰਡ ਸਹਿੰਸਰਾ ਕਲਾਂ ਵਿਖੇ ਹਲਕਾ ਪੱਧਰ ‘ਤੇ ਹੋਣ ਵਾਲੀ ਲੋਕ ਮਿਲਣੀ ਮਾਝਾ ਖੇਤਰ ਦੇ 25 ਵਿਧਾਨ ਸਭਾ ਹਲਕਿਆਂ ‘ਚ ਜੇਤੂ ਹਨੇਰੀ ਝੁਲਾਉਣ ‘ਚ ਸਫਲ ਰਹੇਗੀ, ਜਿਸ ਦੇ ਨਤੀਜੇ ਵੱਜੋਂ 25 ਹਲਕਿਆਂ ‘ਚ ਹੀ ਪਾਰਟੀ ਜੇਤੂ ਪਰਚਮ ਲਹਿਰਾ ਕੇ ਮੁੱਖ ਮੰਤਰੀ ਸ. ਮਾਨ ਦੀ ਅਗਵਾਈ ‘ਚ ਦੁਬਾਰਾ ਸਰਕਾਰ ਬਣਾਉਣ ‘ਚ ਮੋਹਰੀ ਭੁਮਿਕਾ ਨਿਭਾਏਗੀ।ਇਸ ਮੌਕੇ ਤੇ ਆਲਾ੍ਹ ਅਧਿਕਾਰੀਆਂ ਤੋਂ ਇਲਾਵਾ ਸਰਪੰਚ ਧਨਵੰਤ ਸਿੰਘ ਸਹਿੰਸਰਾ, ਸਰਪੰਚ ਗੁਰਪਾਲ ਸਿੰਘ ਸਹਿੰਸਰਾ, ਅਜਨਾਲਾ ਸ਼ਹਿਰੀ ਪ੍ਰਧਾਨ ਅਮਿਤ ਔਲ, ਨਗਰ ਪੰਚਾਇਤ ਅਜਨਾਲਾ ਸਾਬਕਾ ਪ੍ਰਧਾਨ ਭੱਟੀ ਜਸਪਾਲ ਸਿੰਘ ਢਿੱਲੋਂ, ਯੂਥ ਆਗੂ ਐਡਵੋਕੇਟ ਸੰਦੀਪ ਕੌਸ਼ਲ, ਨਗਰ ਕੌਂਸਲ ਰਮਦਾਸ ਪ੍ਰਧਾਨ ਬੀਬੀ ਅਮਨਜੀਤ ਕੌਰ , ਰਮਦਾਸ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ, ਕੌਂਸਲਰ ਰਾਜਬੀਰ ਕੌਰ ਚਾਹਲ, ਪ੍ਰਧਾਨ ਗੁਰਦੀਪ ਕੌਰ ਅਜਨਾਲਾ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ , ਆਦਿ ਮੌਜੂਦ ਸਨ।
ਕੈਪਸ਼ਨ: ਲੋਕ ਮਿਲਣੀ ਪ੍ਰੋਗਰਾਮ ਸਥਾਨ ਦੇ ਦੌਰੇ ਦੌਰਾਨ ਜਾਇਜ਼ਾ ਲੈਂਦੇ ਹੋਏ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ , ਜ਼ਿਲਾ੍ਹ ਡਿਪਟੀ ਕਮਿਸ਼ਨਰ ਸ. ਦਲਵਿੰਦਰਜੀਤ ਸਿੰਘ , ਐਸਡੀਐਮ ਅਜਨਾਲਾ ਡਾ: ਚਾਰੂਮਿਤਾ ਤੇ ਹੋਰ ।







