Flash News
ਹੜਾ ਦੌਰਾਨ ਬਿਮਾਰੀਆਂ ਤੋਂ ਬਚਣ ਲਈ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜਰੀ-
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਰਦਾਸ ਉਪਰੰਤ ਡਾਕਟਰੀ ਸਹਾਇਤਾ ਕੈਂਪਾਂ ਦੀ ਆਰੰਭਤਾ-
ਅਫ਼ਰੀਕੀ ਸਵਾਈਨ ਬੁਖਾਰ (ASF) ਦੀ ਬਿਮਾਰੀ ਪਿੰਡ ਧਾਰੀਵਾਲ ਕਲੇਰ, ਤਹਿਸੀਲ ਅਜਨਾਲਾ, ਅੰਮ੍ਰਿਤਸਰ ਵਿੱਚ ਫੈਲਣ ਕਾਰਨ ਇਸ ਪਿੰਡ ਨੂੰ ਬਿਮਾਰੀ ਦਾ ਕੇਂਦਰ (Epicenter) ਘੋਸ਼ਿਤ- ਰੋਹਿਤ ਗੁਪਤਾ
ਰਾਵੀ ਦਰਿਆ ਵਿੱਚ ਪਏ ਪਾੜ ਭਰਨ ਦਾ ਕੰਮ ਲਗਾਤਾਰ ਜਾਰੀ – ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੇ ਕੰਮਾਂ ਦਾ ਜਾਇਜ਼ਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਸਬੰਧੀ ਰਾਹਤ ਕਾਰਜਾਂ ਦੀ ਕੀਤੀ ਸਮੀਖਿਆ-
ਹੜ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ – ਡਿਪਟੀ ਕਮਿਸ਼ਨਰ

ਬਾਰਡਰ ਏਰੀਏ ਦੇ ਵਿਕਾਸ ਲਈ ਬਲਾਕ ਰਮਦਾਸ ਵਿਖੇ ਲੱਗਾ ਕੈਂਪ ਮੌਕੇ ਤੇ ਹੀ ਔਰਤਾਂ ਦੇ ਮਗਨਰੇਗਾ ਦੇ ਬਣਾਏ ਗਏ ਜ਼ਾਬ ਕਾਰਡ- ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
046259
Total views : 154271

ਬਾਰਡਰ ਏਰੀਏ ਦੇ ਵਿਕਾਸ ਲਈ ਬਲਾਕ ਰਮਦਾਸ 15 ਸਰਹੱਦੀ ਪਿੰਡਾਂ ਦੇ ਲੋਕਾਂ ਨੇ ਕੈਂਪ ਵਿੱਚ ਕੀਤੀ ਸ਼ਮੂਲੀਅਤ
ਅੰਮ੍ਰਿਤਸਰ 26 ਨਵੰਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਜਿਲ੍ਹਾ ਪ੍ਰਸ਼ਾਸ਼ਨ ਵਲੋਂ ਬਾਰਡਰ ਏਰੀਏ ਦੇ ਵਿਕਾਸ ਲਈ ਇਕ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਬਲਾਕ ਰਮਦਾਸ ਦੇ ਸਰਹੱਦੀ ਖੇਤਰ ਦੇ ਪਿੰਡ ਜੱਟਾਂ ਦੇ ਸਰਕਾਰੀ ਹਾਈ ਸਕੂਲ ਵਿੱਚ ਸਮੂਹ ਵਿਭਾਗਾਂ ਨਾਲ ਮਿਲ ਕੇ ਇਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਸਰਹੱਦੀ ਖੇਤਰ ਦੇ ਲੋਕਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਬਾਰਡਰ ਏਰੀਆ ਦਾ ਸਰਵਪੱਖੀ ਵਿਕਾਸ ਕਰਨਾ ਹੈ ਅਤੇ ਸਹੱਦੀ ਖੇਤਰ ਦੇ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨੇੜੇ ਹੀ ਕੈਂਪ ਲਗਾ ਕੇ ਸਰਕਾਰੀ ਸਕੀਮਾਂ ਨੂੰ ਜਾਣੂੰ ਕਰਵਾਉਣਾ ਅਤੇ ਸਕੀਮਾਂ ਦਾ ਲਾਭ ਪਹੁੰਚਾਉਣਾ ਹੈ।
ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਅਮਨਦੀਪ ਕੌਰ ਧਾਲੀਵਾਲ ਨੇ ਸ਼ਿਰਕਤ ਕੀਤੀ ਅਤੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿ ਤੁਹਾਨੂੰ ਹੁਣ ਸਰਕਾਰੀ ਕੰਮਾਂ ਲਈ ਵੱਖ-ਵੱਖ ਦਫ਼ਤਰਾਂ ਦੇ ਚੱਕਰ ਨਹੀਂ ਮਾਰਨੇ ਪੈਣਗੇ ਅਤੇ ਪ੍ਰਸ਼ਾਸਨ ਤੁਹਾਡੇ ਦੁਆਰ ਖੁਦ ਪਹੁੰਚ ਕਰੇਗਾ ਤਾਂ ਜੋ ਤੁਹਾਨੂੰ ਘਰ ਬੈਠਿਆਂ ਹੀ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਸਿਕਾਇਤਾਂ ਮੈਡਮ ਸੋਨਮ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਰਹੱਦੀ ਖੇਤਰ ਦਾ 15 ਪਿੰਡਾਂ ਦੇ ਲੋਕਾਂ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ਉਨਾਂ ਨੂੰ ਸਰਕਾਰੀ ਸਕੀਮਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾ ਕੇ ਮੌਕੇ ਤੇ ਹੀ ਫਾਰਮ ਭਰੇ ਗਏ । ਉਨਾਂ ਦੱਸਿਆ ਕਿ ਇਸ ਕੈਂਪ ਵਿੱਚ ਮਗਨਰੇਗਾ ਸਕੀਮ ਤਹਿਤ ਔਰਤਾਂ ਦੇ ਜਾਬ ਕਾਰਡ ਵੀ ਬਣਾਏ ਗਏ। ਉਨਾਂ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਸਰਹੱਦੀ ਖੇਤਰਾਂ ਦਾ ਵਿਕਾਸ ਵੀ ਕਰਨਾ ਹੈ। ਉਨਾਂ ਦੱਸਿਆ ਕਿ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗ ਜਿਵੇਂ ਕਿ ਕਿਰਤ ਵਿਭਾਗ, ਅੰਮ੍ਰਿਤਸਰ, ਜੀ.ਐਮ. ਜਿਲ੍ਹਾਂ ਇੰਡਸਟਰੀ ਸੈਂਟਰ, (ਜੀ.ਐਮ.ਡੀ.ਆਈ.ਸੀ) ਅੰਮ੍ਰਿਤਸਰ, ਡਾਇਰੈਕਟਰ ਆਰ ਸੈਟੀ ਪੀ.ਐਨ.ਬੀ. ਮੱਲੀਆਂ ਕਲਾਂ, ਅੰਮ੍ਰਿਤਸਰ, ਬਲਾਕ ਮਿਸ਼ਨ ਮੈਨੇਜਰ, ਪੰਜਾਬ ਸਕਿਲ ਡਵੈਲਪਮੈਟ ਮਿਸ਼ਨ, ਅੰਮ੍ਰਿਤਸਰ, ਡਿਪਟੀ ਡਾਇਰੈਕਟਰ, ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ, ਜਿਲ੍ਹਾ ਮੈਨੇਜਰ ਐਸ.ਸੀ. ਕਾਰਪੋਰੇਸ਼ਨ, ਅੰਮ੍ਰਿਤਸਰ, ਜਿਲ੍ਹਾ ਮੈਨੇਜਰ ਬੈਂਕ ਫਿੰਨੋ ਕਾਰਪੋਰੇਸ਼ਨ, ਅੰਮ੍ਰਿਤਸਰ, ਡਾਇਰੈਕਟਰ ਕਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ, ਡਿਪਟੀ ਡਾਇਰੈਕਟਰ, ਡੇਅਰੀ ਡਿਵੈਲਪਮੈਂਟ ਵਿਭਾਗ, ਅੰਮ੍ਰਿਤਸਰ, ਜਿਲ੍ਹਾ ਲੀਡ ਬੈਂਕ ਮੈਨੇਜਰ, ਅੰਮ੍ਰਿਸਤਰ, ਜਿਲ੍ਹਾ ਮੈਨੇਜਰ ਕਾਮਨ ਸਰਵਿਸ ਸੈਂਟਰ, (CSC) ਅੰਮ੍ਰਿਤਸਰ, ਜਿਲ੍ਹਾ ਮੈਨੇਜਰ ਪੰਜਾਬ ਸਟੇਟ ਰੂਲਰ ਲਾਇਵਲੀਹੁਡ ਮਿਸ਼ਨ, ਅੰਮ੍ਰਿਤਸਰ ਵੱਲੋਂ ਆਪਣੇ ਸਟਾਲ ਲਗਾ ਕੇ ਸਰਾਕਰੀ ਸਕੀਮਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਗਈ।
ਇਸ ਮੌਕੇ ਸ੍ਰੀ ਪੱਲਵ ਸ੍ਰੇਸ਼ਠਾ ਜਿਲ੍ਹਾ ਸਮਾਜਿਕ, ਨਿਆਂ ਤੇ ਅਧਿਕਾਰਤਾ ਅਫ਼ਸਰ, ਬਲਾਕ ਵਿਕਾਸ ਅਫ਼ਸਰ ਤਹਿਸੀਲ ਭਲਾਈ ਅਫ਼ਸਰ, ਸ਼ੀ ਸੁਰਿੰਦਰ ਢਿਲੋਂ, ਡਿਪਟੀ ਸੀ.ਈ.ਓ. ਜਿਲ੍ਹਾ ਰੋਜ਼ਗਾਰ ਸ: ਤੀਰਥਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ: ਬਲਾਕ ਰਮਦਾਸ ਵਿਖੇ ਲੱਗੇ ਕੈਂਪ ਦੌਰਾਨ ਮੌਕੇ ਤੇ ਹੀ ਮੌਜੂਦ ਔਰਤਾਂ ਨੂੰ ਜਾਬ ਕਾਰਡ ਦਿੰਦੇ ਹੋਏ ਸ੍ਰੀਮਤੀ ਅਮਨਦੀਪ ਕੌਰ ਧਾਲੀਵਾਲ। ਨਾਲ ਨਜ਼ਰ ਆ ਰਹੇ ਹਨ ਮੈਡਮ ਸੋਨਮ ਸਹਾਇਕ ਕਮਿਸ਼ਨਰ।
ਸ੍ਰੀਮਤੀ ਅਮਨਦੀਪ ਕੌਰ ਧਾਲੀਵਾਲ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਵਲੋਂ ਲਗਾਏ ਗਏ ਸਟਾਲਾਂ ਦਾ ਨਿਰੀਖਣ ਕਰਦੇ ਹੋਏ।
===–