




Total views : 160051






Total views : 160051ਜੰਡਿਆਲਾ ਗੁਰੂ, 27 ਦਿਸੰਬਰ (ਸਿਕੰਦਰ ਮਾਨ) – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ‘ਤੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਹਲਕਾ ਵਿਧਾਇਕ ਜੰਡਿਆਲਾ ਗੁਰੂ ਅਜੈਪਾਲ ਸਿੰਘ ਮੀਰਾਂਕੋਟ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਅਜੈਪਾਲ ਸਿੰਘ ਮੀਰਾਂਕੋਟ ਨੇ ਕਿਹਾ ਕਿ ਮਰਹੂਮ ਡਾ. ਮਨਮੋਹਨ ਸਿੰਘ ਉੱਚ ਦਰਜੇ ਦੇ ਅਰਥਸ਼ਾਸਤਰੀ ਅਤੇ ਪੰਜਾਬ ਦੇ ਹਿਤੈਸ਼ੀ ਸਨ। ਰਾਜਨੀਤੀ ਵਿੱਚ ਵੱਖ ਵੱਖ ਅਹੁਦਿਆਂ ਤੇ ਰਹਿੰਦਿਆਂ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ। ਸੰਸਦ ਦਾ ਹਿੱਸਾ ਹੁੰਦਿਆਂ ਮਹੱਤਵਪੂਰਨ ਮੌਕਿਆਂ ਤੇ ਵ੍ਹੀਲਚੇਅਰ ‘ਤੇ ਪਹੁੰਚ ਕੇ ਇੱਕ ਸਾਂਸਦ ਵਜੋਂ ਡਾ. ਮਨਮੋਹਨ ਸਿੰਘ ਆਪਣਾ ਫਰਜ਼ ਨਿਭਾਉਂਦੇ ਸਨ। ਰਾਜਨੀਤੀ ਵਿੱਚ ਇੱਕ ਸਾਫ਼ ਸੁਥਰੇ ਅਕਸ ਵਜੋਂ ਹਮੇਸ਼ਾ ਉਹਨਾਂ ਦਾ ਸਤਿਕਾਰ ਰਹੇਗਾ। ਉਹਨਾਂ ਦਾ ਘਾਟਾ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਭਾਂਵੇ ਅੱਜ ਦੇਸ਼ ਦਾ ਇੱਕ ਮਹਾਨ ਅਰਥਸ਼ਾਸਤਰੀ ਅਤੇ ਇੱਕ ਚੰਗਾ ਇੰਨਸਾਨ ਸਾਡੇ ਵਿੱਚ ਨਹੀਂ ਰਿਹਾ ਪਰ ਵਿਚਾਰਾਂ ਨਾਲ ਉਹ ਸਾਡੇ ਵਿੱਚ ਸਦਾ ਜ਼ਿੰਦਾ ਰਹਿਣਗੇ।







