ਪ੍ਰਸਿੱਧ ਸੀਰੀਅਲ “ਤਾਰਿਕ ਮਹਿਤਾ ਕਾ ਉਲਟਾਂ ਚਸ਼ਮਾ” ਦੇ ਅਦਾਕਾਰ ਲਾਡ ਸਿੰਘ ਮਾਨ ਨੇ ਕੀਤੀਆਂ ਦਿਲ ਦੀਆਂ ਗੱਲਾਂ

ਖ਼ਬਰ ਸ਼ੇਅਰ ਕਰੋ
035612
Total views : 131859

ਅੰਮ੍ਰਿਤਸਰ, 16 ਮਾਰਚ- (ਸਵਿੰਦਰ ਸਿੰਘ )- ਛੋਟੇ ਪਰਦੇ ਦੇ ਪ੍ਰਸਿੱਧ ਸੀਰੀਅਲ “ਤਾਰਿਕ ਮਹਿਤਾ ਕਾ ਉਲਟਾਂ ਚਸ਼ਮਾ” ਦੇ ਅਦਾਕਾਰ ਲਾਡ ਸਿੰਘ ਮਾਨ ਅੰਮ੍ਰਿਤਸਰ ਪੁੱਜੇ। ਅੰਮ੍ਰਿਤਸਰ ਆਉਣ ਤੇ ਮੀਡਿਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਂ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਆਇਆ ਹਾ। ਮੇਰੀ ਫਿਲਮ ਇੰਡਸਟਰੀ ਦੇ ਵਿੱਚ ਸ਼ੁਰੂਆਤ 1998 ਦੇ ਵਿੱਚ ਹੋਈ ਸੀ। ਪਰ ਮੈਂ ਜਦੋ ਸਕੂਲ ਵਿੱਚ ਵੀ ਪੜਦਾ ਸੀ ਤਾਂ ਮੈਨੂੰ ਐਕਟਿੰਗ ਦਾ ਬਹੁਤ ਸ਼ੋਂਕ ਸੀ। ਜਿਸ ਕਰਕੇ ਮੈਂ ਇਸ ਖੇਤਰ ਨੂੰ ਚੁਣਿਆ।

ਲਾਡ ਸਿੰਘ ਮਾਨ ਨੇ ਦੱਸਿਆ ਕਿ ਜਦੋਂ ਮੁੰਬਈ ਗਿਆ ਸੀ ਤਾਂ ਮੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਆਪਣਾ ਹੌਸਲਾ ਬੁਲੰਦ ਰੱਖਿਆ ਅਤੇ ਇਸ ਇੰਡਸਟਰੀ ਦੇ ਨਾਲ ਜੁੜਿਆ ਰਿਹਾ। ਸੰਨ 2004 ਵਿੱਚ ਮੈਂ ਪਰਿਚਿਆ ਥਿਏਟਰ ਗਰੁੱਪ ਅਤੇ ਕਿਸ਼ੋਰ ਅਮਿਤ ਕਪੂਰ ਐਕਟਿੰਗ ਲੈਬ ਤੋਂ ਕੋਰਸ ਕੀਤਾ।

ਸੰਨ 2007 ਵਿੱਚ ‘ਲਓ ਹੋ ਗਈ ਪੂਜਾ ਇਸ ਗਰ ਕੀ” ਉਸ ਤੋਂ ਬਾਅਦ ਸਟਾਰ ਪਲੱਸ ਤੇ ਸੰਤਾਨ ਟੀ.ਵੀ ਸ਼ੋਅ ਕਾਲੀ ਇੱਕ ਅਗਨੀ ਪਰਿਕਸ਼ਾ, ਜਿਸ ਵਿੱਚ ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਦੇ ਨਾਲ ਵਿਲੇਨ ਦੇ ਤੋਰ ਤੇ ਕੰਮ ਕਾਰਨ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਸਬ ਟੀ.ਵੀ ਤੇ ਪਾਪੜ ਪੋਲ ਅਤੇ 2012 ਤੋਂ ਲੈ ਕੇ 2013 ਤੱਕ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਸੀਰੀਅਲ ਕੀਤਾ। ਜਿਸ ਦੇ ਮੈਂ 300 ਦੇ ਕਰੀਬ ਕਿਸ਼ਤਾਂ ਦੇ ਵਿੱਚ ਆਪਣੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ, ਜੋ ਕਿ ਇੱਕ ਆਮ ਆਰਟਿਸਟ ਵਾਸਤੇ ਇੱਕ ਬਹੁਤ ਵੱਡੀ ਗੱਲ ਸੀ। ਉਨਾਂ ਨੇ ਦੱਸਿਆ ਕੇ ਮੈਨੂੰ ਸ਼ੁਰੂ ਤੋਂ ਹੀ ਲਿਖਣ ਦਾ ਬਹੁਤ ਸ਼ੋਂਕ ਸੀ ਅਤੇ ਮੈਂ ਬਹੁਤ ਸਾਰੇ ਸੀਰੀਅਲ ਟੀ.ਵੀ ਸ਼ੋਅ ਅਤੇ ਵੈਬ ਸਿਰੀਜ ਦੀ ਸਕ੍ਰਿਪਟ ਲਿਖਣ ਦਾ ਵੀ ਮੌਕਾ ਮਿਲਿਆ।  ਜੋ ਸਿਰਫ ਤੇ ਸਿਰਫ ਪਰਦੇ ਦੇ ਪਿਛੇ ਸੀ। ਇਸ ਦੇ ਨਾਲ ਨਾਲ ਮੈਨੂੰ ਸਾਊਥ ਦੀਆਂ ਫ਼ਿਲਮਾਂ ਵਿੱਚ ਵੀ ਕੰਮ ਕਰਨ ਦਾ ਅਵਸਰ ਮਿਲਿਆ। ਜਿੰਨਾ ਵਿੱਚ ਬਾਰੁਸਲੀ , ਅਕਸ਼ੇ ਕੁਮਾਰ ਦੀ ਫਿਲਮ ਹੌਲੀਡੇ, ਪੰਜਾਬੀ ਫਿਲਮ ਸਾਕਾ ਨਨਕਾਣਾ ਆਦਿ ਫ਼ਿਲਮਾਂ ਦੇ ਵਿੱਚ ਕੰਮ ਕੀਤਾ।

ਲਾਡ ਸਿੰਘ ਮਾਨ ਨੇ ਦੱਸਿਆ ਕਿ ਮੁੰਬਈ ਦੇ ਵਿੱਚ ਕੰਮ ਕਰਨਾ ਕੋਈ ਸੌਖਾ ਨਹੀਂ ਹੈ ਮੈਂ ਬਹੁਤ ਸਾਰੀਆਂ ਫ਼ਿਲਮਾਂ ਦੀਆਂ ਕਹਾਣੀਆਂ ਲਿਖਿਆ  ਅਤੇ ਮੈਂ ਜਦੋ ਵੀ ਫ਼ਿਲਮਾਂ ਦੇ ਨਿਰਮਾਤਾ ਅਤੇ ਨਿਰਦੇਸ਼ਕਾਂ ਨੂੰ ਮਿਲਦਾ ਸੀ ਤਾਂ ਜਦੋ ਉਹ ਮੇਰੀ ਕਹਾਣੀ ਲਿਖੀ ਹੋਈ ਪੜਦੇ ਸੀ ਤਾਂ ਇੱਕ ਦਮ ਇਹੋ ਜਵਾਬ ਆਉਂਦਾ ਸੀ ਕਿ ਤੁਸੀਂ ਇਹ ਕਿ ਲਿਖਿਆ ਹੈ ਕੋਈ ਵੀ ਇਹੋ ਜਿਹੀਆਂ ਕਹਾਣੀਆਂ ਨੂੰ ਪਸੰਦ ਨਹੀਂ ਕਰੇਗਾ। ਪਰ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਪਲੇਟਫਾਰਮ ਆ ਚੁੱਕੇ ਹਨ,  ਜਿੰਨਾ ਦੇ ਵਿੱਚ ਓ ਟੀ ਟੀ ਵਿਸ਼ੇਸ ਹੈ। ਤੁਸੀਂ ਆਪਣੀ ਕਹਾਣੀ ਫਿਲਮ ਨਾਟਕ ਸੀਰੀਅਲ ਬੜੇ ਅਰਾਮ ਦੇ ਨਾਲ ਰੱਖ ਸਕਦੇ ਹੋ। ਪਰ ਜਿਥੇ ਇਸ ਦਾ ਲੋਕਾਂ ਨੂੰ ਫਾਇਦਾ ਹੈ ਤੇ ਉਸ ਦੇ ਨਾਲ ਨਾਲ ਨੁਕਸਾਨ ਵੀ ਹੈ ਕਿ ਕੁਝ ਤੁਸੀਂ ਪਲੇਟਫਾਰਮ ਤੇ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਚਾਹੇ ਉਹ ਵੈਬਸਿਰਿਜ ਹੋਵੇ ਜਾ ਫ਼ਿਲਮਾਂ ਨਹੀਂ ਵੇਖ ਸਕਦੇ। ਸੋਢੀ ਨੇ ਦੱਸਿਆ ਕਿ ਮੁੰਬਈ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਜੋ ਦਰਸ਼ਕਾਂ ਦੇ ਸਾਹਮਣੇ ਨਹੀਂ ਆਉਂਦਾ ਸਿਰਫ ਇੱਕ ਕਾਲੇ ਪਰਦੇ ਦੇ ਪਿੱਛੇ ਹੀ ਲੁੱਕ ਕੇ ਰਹਿ ਜਾਂਦਾ ਹੈ। ਪਰ ਫੇਰ ਵੀ ਸਾਡੇ ਪੰਜਾਬ ਤੋਂ ਸਾਡੇ ਹੀ ਬੱਚੇ ਮੁੰਬਈ ਜਾਂਦੇ ਹਨ ਮੈਂ ਤਾਂ ਇਹੋ ਕਹਾਂਗਾ ਕਿ ਆਪਣੇ ਘਰ ਅਤੇ ਆਪਣੀ ਸਿਟੀ ਦੇ ਵਿੱਚ ਹੀ ਰਹਿ ਕੇ ਆਪਣੀ ਕਿਸਮਤ ਅਜਮਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।